ਪੰਜਾਬੀ ਵਿੱਚ ਜਾਣਕਾਰੀ

GP ਮਰੀਜ਼ ਸਰਵੇਖਣ ਸਾਈਟ ਵਿਖੇ ਜੀ ਆਇਆਂ ਨੂੰ।

GP ਮਰੀਜ਼ ਸਰਵੇਖਣ ਪੂਰੇ ਬ੍ਰਿਟੇਨ ਵਿੱਚ ਇਕ ਕਰੋੜ ਤੋਂ ਵੀ ਵੱਧ ਲੋਕਾਂ ਨੂੰ ਭੇਜਿਆ ਜਾਂਦਾ ਹੈ। ਇਹ ਲੋਕਾਂ ਨੂੰ ਉਹਨਾਂ ਦੇ GP ਉੱਤੇ ਪ੍ਰਤੀਕਿਰਿਆ ਪ੍ਰਦਾਨ ਕਰਨ ਦਾ ਮੌਕਾ ਦਿੰਦਾ ਹੈ। GP ਇਹਨਾਂ ਨਤੀਜਿਆਂ ਨੂੰ ਆਪਣੇ ਅਭਿਆਸਾਂ ਵਿਖੇ ਮਰੀਜ਼ ਤਜਰਬੇ ਨੂੰ ਸੁਧਾਰਨ ਲਈ ਵਰਤ ਸਕਦੇ ਹਨ।

ਜੇ ਤੁਸੀਂ ਡਾਕ ਵਿੱਚ ਇਕ ਕਾਗਜ਼ ਸਰਵੇਖਣ ਫਾਰਮ ਪ੍ਰਾਪਤ ਕੀਤਾ ਹੈ, ਤਾਂ ਅਸੀਂ ਦਿਲੋਂ ਚਾਹਵਾਂਗੇ ਕਿ ਤੁਸੀਂ ਭਾਗ ਲਓ। ਅਸੀਂ ਸਾਰੀ ਵੈਬਸਾਈਟ ਨੂੰ ਹੋਰ ਭਾਸ਼ਾਵਾਂ ਵਿੱਚ ਪ੍ਰਦਾਨ ਕਰਨ ਦੇ ਅਯੋਗ ਹਾਂ, ਹਾਲਾਂਕਿ ਇਹ ਪੰਨਾ ਪੰਜਾਬੀ ਵਿੱਚ ਸਰਵੇਖਣ ਨੂੰ ਪੂਰਾ ਕਰਨ ਲਈ ਮਦਦ ਪੇਸ਼ ਕਰਦਾ ਹੈ।

ਸਾਡੇ ਵਲੋਂ ਭੇਜੇ ਗਏ ਪੱਤਰ ਦੀ ਇਕ ਨਕਲ ਤੱਕ ਪਹੁੰਚ ਪ੍ਰਾਪਤ ਕਰਨ ਲਈ ਅਤੇ ਪੰਜਾਬੀ ਵਿੱਚ ਅਕਸਰ ਪੁੱਛੇ ਜਾਣ ਵਾਲੇ ਪ੍ਰਸ਼ਨਾਂ ਦੀ ਚੋਣ ਕਰਨ ਲਈ ਸੱਜੇ ਪਾਸੇ ਲਿੰਕਾਂ ਉੱਤੇ ਕਲਿਕ ਕਰੋ।

ਤੁਸੀਂ ਸੱਜੇ ਪਾਸੇ ਲਿੰਕ ਉੱਤੇ ਕਲਿਕ ਕਰਕੇ ਪੰਜਾਬੀ ਵਿੱਚ ਸਰਵੇਖਣ ਨੂੰ ਔਨਲਾਈਨ ਵੀ ਭਰ ਸਕਦੇ ਹੋ। ਤੁਹਾਨੂੰ ਤੁਹਾਡੀ ਸੰਦਰਭ ਸੰਖਿਆ ਅਤੇ ਪਾਸਵਰਡ ਦਾਖ਼ਲ ਕਰਨ ਲਈ ਤਿਆਰ ਕੀਤਾ ਜਾਵੇਗਾ। ਇਹ ਤੁਹਾਡੀ ਕਾਗਜ਼ ਦੀ ਪ੍ਰਸ਼ਨਾਵਲੀ ਦੇ ਪਹਿਲੇ ਪੰਨੇ ਉੱਤੇ ਹਨ। ਇਕ ਹੈਲਪਲਾਇਨ ਵੀ ਹੈ ਜਿੱਥੇ ਤੁਹਾਨੂੰ ਪੰਜਾਬੀ ਵਿੱਚ ਹੋਰ ਜਾਣਕਾਰੀ ਮਿਲ ਸਕਦੀ ਹੈ ਜਾਂ ਤੁਸੀਂ ਟੈਲੀਫ਼ੋਨ ਰਾਹੀਂ ਪ੍ਰਸ਼ਨਾਵਲੀ ਨੂੰ ਪੂਰਾ ਕਰ ਸਕਦੇ ਹੋ ਜੇ ਭਾਗ ਲੈਣ ਲਈ ਤੁਹਾਡੀ ਚੋਣ ਕੀਤੀ ਗਈ ਹੈ। ਪੰਜਾਬੀ ਵਿੱਚ ਟੈਲੀਫ਼ੋਨ ਤੇ ਪੁੱਛਗਿੱਛਾਂ ਕਰਨ ਲਈ, ਕਿਰਪਾ ਕਰਕੇ 0800 819 9144 'ਤੇ ਕਾਲ ਕਰੋ।